Something You Should Know About Me
ੴ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ !!! ੴ
Shehar Patiale de munde muchh futt gabhru ne sohne,
Pggan pochvian nale dillan vtte dil ne vtaunde..
......................................................
ਤੇਰੇ ਗਮ ਹੋ ਗਏ ਮੇਰੇ ਗਮ ਦੋਸ੍ਤਾ ,
ਮੈਂ ਸਹਾਂਗਾ ਜ੍ਦੋ ਤੀਕ ਹੈ ਦਮ ਦੋਸਤਾ..
ਰਾਤ ਭਰ ਮੇਰੇ ਰੋਣੇ ਦੀ ਗੱਲ ਸੋਚਕੇ ,
ਅੱਖ ਤੇਰੀ ਕਿਓਂ ਸਵੇਰੇ ਹੈ ਨਮ ਦੋਸਤਾ..
ਇਹਨਾ ਰਸ੍ਮਾਂ- ਰਿਵਾਜ਼ਾਂ ਦ ਹੁਣ ਡਰ ਨਹੀ,
ਮੇਰੀ ਤਲਵਾਰ ਹੈ ਮੇਰੀ ਕਲਮ ਦੋਸਤਾ..
ਗੀਤ ਮੇਰੇ ਮਰਨ ਤੋਂ ਬਾਦ ਵੀ ਜੀਣਗੇ,
ਸਹਿਣਗੇ ਜ਼ਿਦਗੀ ਦੇ ਸਿਤਮ ਦੋਸਤਾ...
ਮੈਂ ਤਾਂ ਪਤਝਤ ’ਚ ਵੀ ਮੁਸਕੁਰਾਵਾਂਗਾ ਹੁਣ,
ਤੇਰੀ ਮੁਸਕਾਨ ਦੀ ਹੈ ਕਸਮ ਦੋਸਤਾ..
ਤੂੰ ਹੈਂ ਮੇਰੀ ਬਸ ਮੇਰੀ , ਕਿਸੇ ਦੀ ਨਹੀ..
ਬਸ ਰਹਿਣ ਦੇ ਹੁਣ ਇਹ ਭਰਮ ਦੋਸਤਾ..
......................................................
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ..
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ,
ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ..
ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ,
ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ.........
......................................................
ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ,ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ!
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ!
ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ,ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ!
ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ,ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ!
ਯਾਰ ਹੁੰਦੇ ਖੁਦਾ ਵਰਗੇ,ਓਸ ਰੱਬ ਦੇ ਫਕੀਰ ਦੀ ਦੁਆ ਵਰਗੇ!
ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ!
ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ....
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ........
.....................................................
ਹਰ ਸ਼ਾਇਰੀ ਸੋਹਣੀ ਲਗਦੀ ਹੈ,
ਜਦ ਨਾਲ ਕਿਸੇ ਦਾ ਪਿਆਰ ਹੋਵੇ,
ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਲੱਗੀ ਵਾਲੇ ਜਾ ਮਿਲ ਆਉਂਦੇ,
ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,
ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,
ਜਦ ਬੈਠਾ ਨਾਲ ਯਾਰ ਹੋਵੇ..........
......................................................
ਸ਼ੌਂਕ ਦਿਲ ਦੇਣ ਦਾ ਤੇ ਨਾ ਹੀ ਦਿਲ ਲੈਣ ਦਾ,
ਨਾਹੀਂ ਰੋਣ ਧੋਣ ਦਾ, ਨਾਹੀਂ ਚਕਰਾਂ ਚ ਪੈਣ ਦਾ,
ਰਹਿਣਾ ਖਿੜੇ ਮੱਥੇ,ਕਰਕੇ ਕਮਾਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ,
ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ,
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ,
ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ,
ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਖੌਰੇ ਕਿਨੇ ਕੁ ਦਿਨਾਂ ਦੀ ਜਿੰਦਗਾਨੀ ਏ,
ਕਿਹੜਾ ਮੁੜ-ਮੁੜ ਆਉਣੀ ਜਵਾਨੀ ਏ,
ਮਿਤਰਾਂ ਵਿਚ ਮਸਤਾਂ ਦੀ ਚਾਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ......
.....................................................
ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ,
ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ,
ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ.........
......................................................
ਜੇ ਯਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ
ਦਿਲਦਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ
ਜਿਸ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ
ਰੁਕਣਾ ਸੀ ਜਿੱਥੇ ਰੁਕਿਆ ਨਹੀਂ ਝੁਕਣਾ ਸੀ ਜਿੱਥੇ ਝੁਕਿਆ ਨਹੀਂ
ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ ਜੋ ਬਣਨਾ ਸੀ ਬਣ ਸਕਿਆ ਨਹੀਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਕਿਸੇ ਦਿਲ ਵਿੱਚ ਫੇਰਾ ਪਾਇਆ ਨਹੀਂ ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ
ਮੁੱਖ ਕਿੰਨੇ ਸੋਹਣੇ ਹੋਰ ਸੋਹਣੇ ਨਾਮ ਕਿਸੇ ਤੇ ਮੇਰਾ ਆਈਆ ਨਹੀਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ।
ਗ਼ੈਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ ਜੋ ਮੇਰੇ ਵੱਲ ਨਾ ਤੱਕਦੀਆਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲਹਿ ਗਿਆ ਮੈਂ
ਮੇਰੇ ਨਾਲ ਦੇ ਅੱਗੇ ਲੰਘ ਗਏ ਜੇ ਇਕੱਲਾ ਪਿੱਛੇ ਰਹਿ ਗਿਆ ਮੈਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ.........
......................................................
ਉਸ ਪਿਆਰ ਦੀ ਮੈੰਨੂ ਚਾਹ ਨਹੀਂ,,
ਮੁੱੜ ਕੇ ਜਿੱਸ ਨੇ ਮੁੱਕ ਜਾਨਾ...
ਉਸ ਯਾਰ ਦੀ ਮੈੰਨੂ ਤਾੰਘ ਨਹੀਂ,,
ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ...
ਚਾਹੁੰਦਾ ਹਾਂ ਅਜਿਹਾ ਹਮਸਫ਼ਰ,,
ਮੰਜ਼ਲ ਤੱਕ ਸਾਥ ਨਿਭਾਏ ਜਿਹੜਾ...
ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,,
ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ....
View All | Add Comment
Comments (0)

